Home /
Punjab /
ਸਚਿਨ ਪਾਇਲਟ ਲਈ ਪੰਜਾਬ ਕਾਂਗਰਸ ਨੂੰ ਇਕਜੁੱਟ ਕਰ…
Punjab
ਸਚਿਨ ਪਾਇਲਟ ਲਈ ਪੰਜਾਬ ਕਾਂਗਰਸ ਨੂੰ ਇਕਜੁੱਟ ਕਰਨਾ ਵੱਡੀ ਚੁਣੌਤੀ । ਕੀ ਧੜੇਬੰਦੀ ਦਾ ਸ਼ਿਕਾਰ ਪੰਜਾਬ ਕਾਂਗਰਸ ਇੱਕਮੁੱਠ ਹੋਵੇਗੀ ? ( ਸਟਾਫ਼ ਰਿਪੋਰਟਰ, ਲੁਧਿਆਣਾ)
Staff Reporter
06 Sep 2026, 2:06 PM 20 views
0 comments
ਸਚਿਨ ਪਾਇਲਟ ਦੀ ਪੰਜਾਬ ਇੰਚਾਰਜ ਵਜੋਂ ਨਿਯੁਕਤੀ ਨੇ ਪੰਜਾਬ ਵਿੱਚ ਕਾਂਗਰਸ ਦੇ ਸਿਆਸੀ ਸਮੀਕਰਨ ਬਦਲਣ ਦੇ ਸੰਕੇਤ ਦਿੱਤੇ ਹਨ ਪਰ ਇਹ ਵੇਖਣਾ ਹੋਵੇਗਾ ਕਿ ਪੰਜਾਬ ਦੇ ਕਾਂਗਰਸੀ ਨੇਤਾਵਾਂ ਵਿੱਚ ਸਾਂਝੀ ਕੜੀ ਕਿਸ ਰੁੱਖ ਬੈਠਦੀ ਹੈ ।
ਹਾਲ ਹੀ ਵਿੱਚ ਕੇਂਦਰੀ ਹਾਈ ਕਮਾਂਡ ਨੇ। ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਦੇ ਮੱਦੇਨਜ਼ਰ ਵੱਡਾ ਸਿਆਸੀ ਫੇਰਬਦਲ ਕਰਦਿਆਂ ਭੁਪੇਸ਼ ਬਘੇਲ ਦੀ ਜਗ੍ਹਾ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ। ਭੁਪੇਸ਼ ਬਘੇਲ ਨੂੰ ਹੁਣ ਅਸਾਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਚੰਨੀ ਧੜੇ ਦੀ ਪ੍ਰਤੀਕਿਰਿਆ
ਚਰਨਜੀਤ ਸਿੰਘ ਚੰਨੀ ਧੜੇ ਵਲੋਂ ਭੁਪੇਸ਼ ਬਘੇਲ 'ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪੱਖਪਾਤ ਕਰਨ ਦੇ ਦੋਸ਼ ਲਗਾਏ ਜਾ ਰਹੇ ਸਨ। ਨਿਯੁਕਤੀ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਸ਼ਲ ਮੀਡੀਆ ‘ ਤੇ ਸਚਿਨ ਪਾਇਲਟ ਦਾ ਸਵਾਗਤ ਕਰਦਿਆਂ ਹਾਈਕਮਾਂਡ ਦੇ ਇਸ ਫੈਸਲੇ ਦਾ ਧੰਨਵਾਦ ਕੀਤਾ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਚਿਨ ਪਾਇਲਟ ਦੀ ਨਿਯੁਕਤੀ ਦਾ ਸਵਾਗਤ ਕੀਤਾ ਅਤੇ ਭੁਪੇਸ਼ ਬਘੇਲ ਦੇ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟਾਇਆ ।
ਸਾਬਕਾ ਉੱਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਨੇ ਵੀ ਸਚਿਨ ਪਾਇਲਟ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ।
ਪਰ ਇਸ ਸਿਆਸੀ ਵਿਸ਼ਲੇਸ਼ਣ ਰਾਹੀਂ ਇਹ ਯਤਨ ਕਿੰਨਾ ਸਫ਼ਲ ਹੋਵੇਗਾ ਜਿਸ ਵਿੱਚ ਕੇਂਦਰੀ ਹਾਈਕਮਾਂਡ ਵੱਲੋਂ ਸਚਿਨ ਪਾਇਲਟ ਨੂੰ ਇੱਕ ਨਿਰਪੱਖ ਚਿਹਰੇ ਵਜੋਂ ਪੰਜਾਬ ਦੀ ਕਮਾਨ ਸੌਂਪੀ ਗਈ ਹੈ ਤਾਂ ਜੋ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵਿਚਕਾਰ ਚੱਲ ਰਹੀ ਖਿੱਚੋਤਾਣ ਨੂੰ ਸ਼ਾਂਤ ਕੀਤਾ ਜਾ ਸਕੇ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਪਾਇਲਟ ਲਈ ਸਭ ਤੋਂ ਵੱਡੀ ਚੁਣੌਤੀ ਧੜੇਬੰਦੀ ਨੂੰ ਖਤਮ ਕਰਕੇ ਸਾਰਿਆਂ ਨੂੰ ਇਕਜੁੱਟ ਕਰਨਾ ਹੋਵੇਗੀ।
ਚਰਨਜੀਤ ਚੰਨੀ ਧੜੇ ਨੇ ਥੋੜੀ ਦੇਰ ਦੀ ਚੁੱਪੀ ਤੋਂ ਬਾਦ ਸਚਿਨ ਪਾਇਲਟ ਦਾ ਸਵਾਗਤ ਕੀਤਾ ਹੈ ।
ਹੁਣ ਵੇਖਣਾ ਇਹ ਹੋਵੇਗਾ ਕਿ ਨਵਾਂ ਪੰਜਾਬ ਇੰਚਾਰਜ ਕਾਂਗਰਸ ਦੇ ਪੰਜਾਬ ਵਿੱਚ ਹੋਏ ਨੁਕਸਾਨ ਨੂੰ ਕਿਵੇਂ ਪੂਰਾ ਕਰਦੇ ਹਨ । ਕਿਉਂਕਿ ਕਿ ਪੰਜਾਬ ਵਿੱਚ ਕਾਂਗਰਸ ਦਾ ਜੋ ਪ੍ਰਭਾਵ ਪਿਛਲੇ ਸਾਲ ਹੜ੍ਹਾਂ ਤੋਂ ਬਾਦ ਬਣਿਆ ਸੀ ਉਹ ਆਪਸੀ ਧੜੇਬੰਦੀ ਤੇ ਖਿਚੋਤਾਣ ਨਾਲ ਕਾਫ਼ੀ ਪ੍ਰਭਾਵਿਤ ਹੋਇਆ ਹੈ ।
Comments (0)
No comments yet — be the first to share your thoughts.