ਪੰਜਾਬੀ ਖ਼ਬਰਾਂ · India News · Stay Informed
Clear All
Showing 19 of 319 results
News image
Ludhiana

ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਦੇ ਲੁਧਿਆਣਾ ਸੈਂਟਰ ਦੀ ਚੋਣ ਬਲਬੀਰ ਕੁਮਾਰ ਬੱਗਾ ਦੀ ਅਗਵਾਈ ਵਾਲੀ ਟੀਮ ਨੇ ਜਿੱਤੀ । ( ਹਰਜੀਤ ਸਿੰਘ ਖਾਲਸਾ , ਲੁਧਿਆਣਾ )

ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ (IIA) ਦੇ ਲੁਧਿਆਣਾ ਸੈਂਟਰ ਨਾਲ ਜੁ�… ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ (IIA) ਦੇ ਲੁਧਿਆਣਾ ਸੈਂਟਰ ਨਾਲ ਜੁੜੇ ਆਰਕੀਟੈਕਟਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਲੁਧਿਆਣਾ ਦੇ ਲੋਧੀ ਕਲੱਬ ਵਿਖੇ ਹੋਈ। ਮੀਟਿੰਗ ਦੌਰਾਨ ਸਾਲ 2026-2028 ਲਈ ਹੋਈਆਂ ਚੋਣਾਂ, ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਸੰਸਥਾ ਦੀਆਂ ਭਵਿੱਖੀ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਆਰਕੀਟੈਕਟ ਭਾਈਚਾਰੇ ਦੇ ਮੈਂਬਰਾਂ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਨਵੇਂ ਅਹੁਦੇਦਾਰ IIA ਲੁਧਿਆਣਾ ਸੈਂਟਰ ਨੂੰ ਹੋਰ ਸਰਗਰਮ, ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਮਿਲ ਕੇ ਕੰਮ ਕਰਨਗੇ।
IIA ਲੁਧਿਆਣਾ ਸੈਂਟਰ ਦੀਆਂ ਸਾਲ 2026-2028 ਦੀਆਂ ਚੋਣਾਂ ਵਿੱਚ ਆਰਕੀਟੈਕਟ ਬਲਬੀਰ ਕੁਮਾਰ ਬੱਗਾ ਦੀ ਅਗਵਾਈ ਵਾਲੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਚੋਣ ਨਤੀਜੇ ਅਧਿਕਾਰਕ ਤੌਰ ’ਤੇ 4 ਸਤੰਬਰ 2026 ਨੂੰ ਐਲਾਨੇ ਗਏ। ਚੇਅਰਪਰਸਨ ਦੇ ਅਹੁਦੇ ਲਈ ਆਰਕੀਟੈਕਟ ਬਲਬੀਰ ਕੁਮਾਰ ਬੱਗਾ ਨੇ ਕੁੱਲ ਵੋਟਾਂ ਦਾ 62.6 ਫੀਸਦੀ ਹਾਸਲ ਕਰਕੇ ਨਿਰਣਾਇਕ ਜਿੱਤ ਪ੍ਰਾਪਤ ਕੀਤੀ ਅਤੇ IIA ਲੁਧਿਆਣਾ ਸੈਂਟਰ ਦੇ ਮੈਂਬਰਾਂ ਦਾ ਸਪੱਸ਼ਟ ਜਨਮਤ ਹਾਸਲ ਕੀਤਾ।
ਚੋਣ ਨਤੀਜਿਆਂ ਅਨੁਸਾਰ ਆਰਕੀਟੈਕਟ ਬਲਬੀਰ ਕੁਮਾਰ ਬੱਗਾ ਚੇਅਰਪਰਸਨ, ਆਰਕੀਟੈਕਟ ਨਿਰੰਜਨ ਕੁਮਾਰ ਵਾਈਸ ਚੇਅਰਪਰਸਨ, ਆਰਕੀਟੈਕਟ ਬਲਜੀਤ ਸਿੰਘ ਕੈਸ਼ੀਅਰ ਅਤੇ ਆਰਕੀਟੈਕਟ ਅੰਕੁਰ ਭੰਡਾਰੀ ਸੰਯੁਕਤ ਸਕੱਤਰ ਚੁਣੇ ਗਏ। ਐਗਜ਼ੀਕਿਊਟਿਵ ਮੈਂਬਰਾਂ ਵਜੋਂ ਆਰਕੀਟੈਕਟ ਅਮਿਤ ਸੈਨਿਆਲ, ਆਰਕੀਟੈਕਟ ਰੁਤੁਜਾ ਭੋਸਾਹੇਬ ਦੇਸ਼ਮੁਖ, ਆਰਕੀਟੈਕਟ ਹਿਰਦੇ ਜੱਗੀ, ਆਰਕੀਟੈਕਟ ਸ਼ਾਮ ਸੁੰਦਰ ਗੁਪਤਾ ਅਤੇ ਆਰਕੀਟੈਕਟ ਤਰਸੇਮ ਚੰਦ ਗੋਇਲ ਚੁਣੇ ਗਏ।
ਇਸ ਮੌਕੇ ਨਵੀਂ ਚੁਣੀ ਗਈ ਟੀਮ ਨੇ IIA ਲੁਧਿਆਣਾ ਸੈਂਟਰ ਦੇ ਸਾਰੇ ਮੈਂਬਰਾਂ ਅਤੇ ਸਮੁੱਚੇ ਆਰਕੀਟੈਕਟ ਭਾਈਚਾਰੇ ਵੱਲੋਂ ਦਿੱਤੇ ਭਰੋਸੇ, ਸਮਰਥਨ ਅਤੇ ਸਰਗਰਮ ਭਾਗੀਦਾਰੀ ਲਈ ਧੰਨਵਾਦ ਪ੍ਰਗਟ ਕੀਤਾ। ਟੀਮ ਨੇ ਕਿਹਾ ਕਿ ਇਹ ਜਿੱਤ ਲੁਧਿਆਣਾ ਦੇ ਆਰਕੀਟੈਕਟਾਂ ਵੱਲੋਂ ਪ੍ਰਗਟ ਕੀਤੇ ਭਰੋਸੇ ਅਤੇ ਸਾਂਝੇ ਸਮਰਥਨ ਦਾ ਨਤੀਜਾ ਹੈ।
ਨਵੀਂ ਚੁਣੀ ਗਈ ਟੀਮ ਨੇ ਆਰਕੀਟੈਕਟ ਨਵਦੀਪ ਕੁਮਾਰ , ਆਰਕੀਟੈਕਟ ਹਰਪ੍ਰੀਤ ਸਿੰਘ ਅਤੇ ਆਰਕੀਟੈਕਟ ਜਗਦੇਵ ਸਿੰਘ ਵੱਲੋਂ ਦਿੱਤੇ ਕੀਮਤੀ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਲਈ ਵਿਸ਼ੇਸ਼ ਧੰਨਵਾਦ ਕੀਤਾ। ਟੀਮ ਨੇ ਭਰੋਸਾ ਦਿੱਤਾ ਕਿ ਆਪਣੇ ਕਾਰਜਕਾਲ ਦੌਰਾਨ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਕੰਮ ਕਰੇਗੀ ਅਤੇ IIA ਲੁਧਿਆਣਾ ਸੈਂਟਰ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ, ਸਰਗਰਮ ਅਤੇ ਸਮਾਵੇਸ਼ੀ ਬਣਾਉਣ ਲਈ ਲਗਾਤਾਰ ਯਤਨ ਕਰੇਗੀ।
ਇਸ ਮੌਕੇ LAA ਦੇ ਪ੍ਰੈਜ਼ੀਡੈਂਟ ਆਰਕੀਟੈਕਟ ਅਰਜੁਨਦੀਪ ਸ਼ਰਮਾ ਨੇ ਆਰਕੀਟੈਕਟ ਈਸ਼ਾ ਗਰਗ, ਆਰਕੀਟੈਕਟ ਹਿਰਜੀ ਸਿੰਘ ਅਤੇ ਆਰਕੀਟੈਕਟ ਭਾਈਚਾਰੇ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਸੈਂਟਰ ਅਤੇ ਚੈਪਟਰ ਚੋਣਾਂ ਵਿੱਚ LAA ਵੱਲੋਂ ਚੁਣੇ ਗਏ ਮੈਂਬਰਾਂ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਤੇ ਉਤਪਾਦਕ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
IIA ਪੰਜਾਬ ਚੈਪਟਰ ਪੱਧਰ ’ਤੇ ਵੀ LAA ਲਈ ਇੱਕ ਮਹੱਤਵਪੂਰਨ ਪ੍ਰਾਪਤੀ ਰਹੀ। LAA ਵੱਲੋਂ ਆਰਕੀਟੈਕਟ ਪ੍ਰਭਪ੍ਰੀਤ ਸਿੰਘ ਅਤੇ ਆਰਕੀਟੈਕਟ ਸਿਮਰਨਜੀਤ ਸਿੰਘ ਨੂੰ ਪੰਜਾਬ ਚੈਪਟਰ ਦੀ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰਾਂ ਵਜੋਂ ਚੁਣਿਆ ਗਿਆ।
ਨਵ-ਨਿਰਵਾਚਿਤ ਚੇਅਰਪਰਸਨ ਆਰਕੀਟੈਕਟ ਬਲਬੀਰ ਕੁਮਾਰ ਬੱਗਾ ਨੇ ਕਿਹਾ ਕਿ ਨਵੀਂ ਟੀਮ ਏਕਤਾ, ਪਾਰਦਰਸ਼ਤਾ, ਭਾਗੀਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਦੇ ਸਿਧਾਂਤਾਂ ’ਤੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਟੀਮ ਦਾ ਮੁੱਖ ਉਦੇਸ਼ ਆਰਕੀਟੈਕਟਾਂ ਦੇ ਪ੍ਰੋਫੈਸ਼ਨਲ ਡਿਵੈਲਪਮੈਂਟ, ਨੌਲਜ ਐਕਸਚੇਂਜ, ਲਗਾਤਾਰ ਸਿੱਖਣ, ਆਪਸੀ ਸਹਿਯੋਗ ਅਤੇ IIA ਲੁਧਿਆਣਾ ਸੈਂਟਰ ਨੂੰ ਹੋਰ ਮਜ਼ਬੂਤ ਬਣਾਉਣਾ ਰਹੇਗਾ।
ਉਨ੍ਹਾਂ ਕਿਹਾ ਕਿ ਨਵੀਂ ਟੀਮ ਸਾਰੇ ਮੈਂਬਰਾਂ ਨਾਲ ਮਿਲ ਕੇ ਇੱਕ ਮਜ਼ਬੂਤ, ਇਕਜੁੱਟ, ਸਰਗਰਮ ਅਤੇ ਪ੍ਰਗਤੀਸ਼ੀਲ IIA ਲੁਧਿਆਣਾ ਸੈਂਟਰ ਦੇ ਨਿਰਮਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
08 Sep 2026 Harjit singh khalsa
Full article & comments
News image
Ludhiana

ਖੇਡਾਂ ਵਤਨ ਪੰਜਾਬ ਦੀਆਂ- 2026 ਤੀਜੇ ਦਿਨ ਖੇਡਾਂ ਵਤਨ ਪੰਜਾਬ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਵਿੱਚ ਮਲੌਦ , ਮੁੱਲਾਂਪੁਰ ਤੇ ਲੁਧਿਆਣਾ-1 ਅਤੇ ਮਾਛੀਵਾੜਾ ‘ ਚ ਹੋਏ ਸ਼ਾਨਦਾਰ ਮੁਕਾਬਲੇ । ( ਬਿਓਰੋ ਰਿਪੋਰਟ)

ਖੇਡਾਂ ਵਤਨ ਪੰਜਾਬ ਦੀਆਂ-2026-
ਤੀਸਰੇ ਦਿਨ ਦੀਆਂ ਖੇਡਾਂ ’ਚ ਬਲਾਕ ਮਲੌਦ, …
ਖੇਡਾਂ ਵਤਨ ਪੰਜਾਬ ਦੀਆਂ-2026-
ਤੀਸਰੇ ਦਿਨ ਦੀਆਂ ਖੇਡਾਂ ’ਚ ਬਲਾਕ ਮਲੌਦ, ਮੁੱਲਾਂਪੁਰ, ਲੁਧਿਆਣਾ-1 ਤੇ ਮਾਛੀਵਾੜਾ ’ਚ ਰੋਮਾਂਚਕ ਮੁਕਾਬਲੇ

ਜ਼ਿਲ੍ਹਾ ਖੇਡ ਅਫਸਰ ਮਨਦੀਪ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦੇ ਤੀਜੇ ਦਿਨ ਬਲਾਕ ਮਲੌਦ, ਮੁੱਲਾਂਪੁਰ, ਲੁਧਿਆਣਾ-1 ਤੇ ਮਾਛੀਵਾੜਾ ’ਚ ਰੋਮਾਂਚਕ ਮੁਕਾਬਲੇ ਹੋਏ।

ਉਨ੍ਹਾਂ ਦੱਸਿਆ ਕਿ ਮਿਤੀ 6 ਸਤੰਬਰ 2026 ਤੋਂ 14 ਸਤੰਬਰ 2026 ਤੱਕ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ 13 ਬਲਾਕਾਂ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਟੂਰਨਾਂਮੈਂਟ ਵਿੱਚ ਵੱਖ ਵੱਖ ਖੇਡਾਂ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਵਾਲੀਬਾਲ ਸ਼ੂਟਿੰਗ ,ਵਾਲੀਬਾਲ ਸਮੈਸ਼ਿੰਗ ਅਤੇ ਟੈਨਿਸ ਬਾਲ ਕ੍ਰਿਕਟ (ਲੜਕੇ) ਵੱਖ ਵੱਖ ਉਮਰ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣੇ ਹਨ। ਇਹਨਾਂ ਖੇਡਾਂ ਦੇ ਪਹਿਲੇ ਪੜਾਅ ਵਿੱਚ 4 ਬਲਾਕ ਲੁਧਿਆਣਾ-1, ਮੁੱਲਾਂਪੁਰ, ਮਲੌਦ ਅਤੇ ਮਾਛੀਵਾੜਾ ਵਿੱਚ ਤਹਿ ਕੀਤੇ ਸ਼ਡਿਊਲ ਅਨੁਸਾਰ ਕਰਵਾਏ ਜਾ ਰਹੇ ਹਨ। ਬਲਾਕ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦੇ ਤੀਜੇ ਦਿਨ ਇਹਨਾਂ ਚਾਰ ਬਲਾਕਾਂ ਵਿੱਚ ਹੋਏ ਮੁਕਾਬਲਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

1 ਬਲਾਕ ਮਲੌਦ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਿਆੜ
ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਵਿੱਚ -ਅੰ 14 ਗਰੁੱਪ ਦੇ 60 ਮੀਟਰ ਈਵੈਂਟ – ਅੰਸਵੀਰ ਸਿੰਘ (ਮਦਨੀਪੁਰ) ਨੇ ਪਹਿਲਾ, ਉਦੇਪ੍ਰਤਾਪ (ਮਾਲੋਦੌਦ) ਨੇ ਦੂਜਾ, ਪਰਮਵੀਰ ਸਿੰਘ (ਸੇਖਾਂ) ਨੇ ਤੀਜਾ ਸਥਾਨ; 600 ਮੀਟਰ ਵਿੱਚ – ਭਵ ਜੋਸ਼ੀ (ਮਲੌਦ) ਨੇ ਪਹਿਲਾ, ਦਮਨਪ੍ਰੀਤ ਸਿੰਘ (ਸੋਮਲ ਖੇੜੀ) ਨੇ ਦੂਜਾ, ਅਨਮੋਲਪ੍ਰੀਤ ਸਿੰਘ (ਸਿਆੜ) ਨੇ ਤੀਜਾ ਸਥਾਨ; ਲੰਮੀ ਛਾਲ – ਉਦੇਪ੍ਰਤਾਪ ਸਿੰਘ (ਮਾਲੋਦੌਦ) ਨੇ ਪਹਿਲਾ, ਪਵੀਜੋਤ ਸਿੰਘ (ਸਿਆੜ) ਨੇ ਦੂਜਾ ਅਤੇ ਦਮਨਪ੍ਰੀਤ ਸਿੰਘ (ਸੋਮਲ ਖੇੜੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਲੜਕੀਆਂ ਦੇ ਮੁਕਾਬਲਿਆਂ ਵਿੱਚ- ਅੰ 14 ਗਰੁੱਪ ਦੇ 60 ਮੀਟਰ ਈਵੈਂਟ ਵਿੱਚ – ਨਵਰਾਜਦੀਪ ਕੌਰ (ਮਦਨੀਪੁਰ) ਨੇ ਪਹਿਲਾ, ਮਨਦੀਪ ਕੌਰ (ਮਲੌਦ) ਨੇ ਦੂਜਾ, ਗੁਰਲੀਨ ਕੌਰ ਨੇ ਤੀਜਾ ਸਥਾਨ; 600 ਮੀਟਰ ਵਿੱਚ – ਉਮਾ ਕੁਮਾਰੀ ਨੇ ਪਹਿਲਾ, ਰਵਨੀਤ ਕੌਰ ਨੇ ਦੂਜਾ ਅਤੇ ਇਸ਼ਰੀਤ ਕੌਰ ਗਿੱਲ (ਧਮੋਟ) ਨੇ ਤੀਜਾ ਸਥਾਨ; ਲੰਮੀ ਛਾਲ –ਨਵਰਾਜਦੀਪ ਕੌਰ (ਮਦਨੀਪੁਰ) ਨੇ ਪਹਿਲਾ, ਇਸ਼ਰੀਤ ਕੌਰ ਗਿੱਲ (ਅਕਾਲ ਅਕੈਡਮੀ ਧਮੋਟ) ਨੇ ਦੂਜਾ ਅਤੇ ਮਨਦੀਪ ਕੌਰ (ਮਲੌਦ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2 ਬਲਾਕ ਮੁੱਲਾਂਪੁਰ – ਲੇਟ ਸ੍ਰੀ ਸਰਬਜੀਤ ਸਿੰਘ ਸਿੱਧੂ ਮੈਮੋਰੀਅਲ ਸਪੋਰਟਸ ਸਟੇਡੀਅਮ ਰਕਬਾ - ਐਥਲੈਟਿਕਸ ਅੰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ -60 ਮੀਟਰ ਈਵੈਂਟ ਵਿੱਚ –ਏਕਮਜੋਤ ਸਿੰਘ (ਹਿੱਸੋਵਾਲ) ਨੇ ਪਹਿਲਾ, ਗੋਲਡਨ (ਹਸਨਪੁਰ) ਨੇ ਦੂਜਾ ਅਤੇ ਜਗਰਾਜ ਸਿੰਘ (ਹਿੱਸੋਵਾਲ) ਨੇ ਤੀਜਾ ਸਥਾਨ; 600 ਮੀਟਰ ਵਿੱਚ – ਅਰਜੁਨ (ਹਸਨਪੁਰ) ਨੇ ਪਹਿਲਾ, ਗੁਰਪ੍ਰੀਤ ਸਿੰਘ (ਢੱਟ) ਨੇ ਦੂਜਾ ਸਥਾਨ, ਸਾਹਿਬ (ਹਿੱਸੋਵਾਲ) ਨੇ ਤੀਜਾ ਸਥਾਨ; ਲੰਮੀ ਛਾਲ – ਰਾਜਪ੍ਰੀਤ ਸਿੰਘ (ਹਿੱਸੋਵਾਲ) ਨੇ ਪਹਿਲਾ, ਏਕਮਜੋਤ ਸਿੰਘ (ਹਿੱਸੋਵਾਲ) ਨੇ ਦੂਜਾ ਅਤੇ ਗੋਲਡਨ (ਹਸਨਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ – 60 ਮੀਟਰ ਈਵੈਂਟ – ਅਰਸ਼ਨੂਰ ਗਰੇਵਾਲ (ਖੰਡੂਰ) ਨੇ ਪਹਿਲਾ, ਸੁਮਨਜੋਤ ਕੌਰ (ਰਕਬਾ) ਨੇ ਦੂਜਾ ਅਤੇ ਲਤਿਕਾ ਜਾਂਗੜਾ (ਹਸਨਪੁਰ) ਨੇ ਤੀਜਾ ਸਥਾਨ; 600ਮੀਟਰ ਵਿੱਚ – ਮਨਪ੍ਰੀਤ ਕੌਰ (ਰਕਬਾ) ਨੇ ਪਹਿਲਾ, ਕਵਿਤਾ (ਹਸਨਪੁਰ)ਨੇ ਦੂਜਾ ਅਤੇ ਜਸਲੀਨ ਕੌਰ (ਰਕਬਾ) ਨੇ ਤੀਜਾ ਸਥਾਨ; ਸ਼ਾਟਪੁੱਟ – ਕਵਿਤਾ (ਹਸਨਪੁਰ) ਨੇ ਪਹਿਲਾ, ਲਤਿਕਾ ਜਾਂਗੜਾ (ਹਸਨਪੁਰ) ਨੇ ਦੂਜਾ ਸਥਾਨ ਅਤੇ ਜੈਸਮੀਨ ਕੌਰ (ਰਕਬਾ) ਨੇ ਤੀਜਾ ਸਥਾਨ ; ਲੰਮੀ ਛਾਲ – ਅਰਸ਼ਨੂਰ ਗਰੇਵਾਲ (ਖੰਡੂਰ) ਨੇ ਪਹਿਲਾ, ਮਨਮੀਤ ਕੌਰ (ਖੰਡੂਰ) ਨੇ ਦੂਜਾ ਅਤੇ ਸਹਿਜਪ੍ਰੀਤ ਕੌਰ (ਢੱਟ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

3 ਬਲਾਕ ਲੁਧਿਆਣਾ-1 – ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲਲਤੋਂ ਕਲਾਂ, ਲੁਧਿਆਣਾ

ਇਸ ਬਲਾਕ ਵਿਚ ਚੇਅਰਮੈਨ ਸਪੋਰਟਸ ਬੋਰਡ ਹਲਕਾ ਗਿੱਲ ਸ੍ਰੀ ਕੁਲਦੀਪ ਸਿੰਘ ਘਵੱਦੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਤੇ ਸ੍ਰੀ ਹਰਪ੍ਰੀਤ ਸਿੰਘ ਲੈਕਚਰਾਰ ਸ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ, ਸ੍ਰੀਮਤੀ ਪਵਨਦੀਪ ਕੌਰ ਡੀ ਪੀ ਈ ਸ ਸ ਸ ਸਕੂਲ ਗਿੱਲ ਅਤੇ ਬਲਾਕ ਕਨਵੀਨਰ ਸ੍ਰੀ ਗੁਰਜੀਤ ਸਿੰਘ ਸ਼ੂਟਿੰਗ ਕੋਚ, ਬਲਾਕ ਕੋ ਕਨਵੀਨਰ ਸ੍ਰੀ ਕਮਲਜੀਤ ਸਿੰਘ ਵੇਟਲਿਫਟਿੰਗ ਕੋਚ, ਸ੍ਰੀ ਮੋਹਿਤ ਕੁਮਾਰ ਖੇਲੋ ਇੰਡੀਆ ਕੋਚ, ਸ੍ਰੀ ਜਤਿਨ ਕੁਮਾਰ ਜੂਡੋ ਕੋਚ, ਸ਼੍ਰੀਮਤੀ ਅਕਵਿੰਦਰਪ੍ਰੀਤ ਕੌਰ ਹਾਕੀ ਕੋਚ ਸ਼ਾਮਿਲ ਸਨ।

ਇਸ ਬਲਾਕ ਦੇ ਤੀਜੇ ਦਿਨ ਦੇ ਨਤੀਜਿਆਂ ਵਿੱਚ ਖੋਹ ਖੋਹ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ – ਭਾਈ ਰਣਧੀਰ ਸਿੰਘ ਅਕੈਡਮੀ ਨੇ ਪਹਿਲਾ ਸਥਾਨ, ਡੀ ਜੀ ਐਸ ਜੀ ਪਬਲਿਕ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਅੰ17 ਗਰੁੱਪ ਵਿੱਚ – ਭਾਈ ਰਣਧੀਰ ਸਿੰਘ ਅਕੈਡਮੀ ਨੇ ਪਹਿਲਾ ਅਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸ਼ਿੰਗ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ ਬੀ ਸੀ ਐਮ ਲਲਤੋ ਕਲਾਂ ਨੇ ਪਹਿਲਾ, ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਨੇ ਦੂਜਾ ਸਥਾਨ; ਅੰ 17 ਵਿੱਚ – ਪਿੰਡ ਧਾਂਦਰਾ ਦੀ ਟੀਮ ਨੇ ਪਹਿਲਾ ਸਥਾਨ, ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਨੇ ਦੂਜਾ ਸਥਾਨ ; ਅੰ 21 ਵਿੱਚ – ਮਾਣਕਵਾਲ ਦੀ ਟੀਮ ਨੇ ਪਹਿਲਾ ਅਤੇ ਲਲਤੋਂ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਸਮੈਸ਼ਿੰਗ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰ 14 ਗਰੁੱਪ ਵਿੱਚ – ਗੁਰੂ ਗੋਬਿੰਦ ਸਿੰਘ ਸਕੂਲ ਪਿੰਡ ਦਾਦ ਨੇ ਪਹਿਲਾ, ਬੀ ਸੀ ਐਮ ਲਲਤੋਂ ਕਲਾਂ ਨੇ ਦੂਜਾ ਸਥਾਨ ; ਅੰ 17 ਗਰੁੱਪ ਵਿੱਚ – ਬੀ ਸੀ ਐਮ ਲਲਤੋਂ ਕਲਾਂ ਨੇ ਪਹਿਲ ਅਤੇ ਗਰੂ ਗੋਬਿੰਦ ਸਿੰਘ ਸਕੂਲ ਪਿੰਡ ਦਾਦ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਅੰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ – 60 ਮੀਟਰ ਈਵੈਂਟ ਵਿੱਚ ਬਲਰਾਜ ਸਿੰਘ ਨੇ ਪਹਿਲਾ, ਗੁਰਸ਼ਾਨ ਸਿੰਘ ਨੇ ਦੂਜਾ, ਅਮਰਿੰਦਰ ਸਿੰਘ ਨੇ ਤੀਜਾ ਸਥਾਨ; 600 ਮੀਟਰ ਵਿੱਚ – ਆਰਿਅਨ ਗੁਪਤਾ ਨੇ ਪਹਿਲਾ, ਹਰਸਹਿਜ ਸਿੰਘ ਨੇ ਦੂਜਾ, ਅੰਸ ਸਿੰਘ ਨੇ ਤੀਜਾ ਸਥਾਨ; ਸ਼ਾਟਪੁੱਟ ਈਵੈਂਟ ਵਿੱਚ –ਕੁਲਦੀਪ ਨੇ ਪਹਿਲਾ, ਸਿਵਾਂਸ ਸ਼ਰਮਾ ਨੇ ਦੂਜਾ ਅਤੇ ਆਰੀਅਨ ਨੇ ਤੀਜਾ ਸਥਾਨ; ਲੰਮੀ ਛਾਲ – ਬਲਰਾਜ ਸਿੰਘ ਨੇ ਪਹਿਲਾ, ਕੁਲਦੀਪ ਸਿੰਘ ਨੇ ਦੂਜਾ, ਅਮਰਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਅੰ14 ਲੜਕੀਆਂ ਦੇ ਗਰੁੱਪ ਵਿੱਚ – 60 ਮੀਟਰ – ਆਨਿਆ ਸਰਮਾ ਨੇ ਪਹਿਲਾ, ਰਵਨੀਤ ਕੌਰ ਨੇ ਦੂਜਾ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ; 600 ਮੀਟਰ ਵਿੱਚ - ਆਨਿਆ ਸ਼ਰਮਾ ਨੇ ਪਹਿਲਾ, ਸ਼ਰੂਤੀ ਗਲੌਰੀਆ ਨੇ ਦੂਜਾ ਸਥਨਾ, ਜਪਸੀਰਤ ਕੌਰ ਨੇ ਤੀਜਾ ਸਥਾਨ; ਲੰਮੀ ਛਾਲ – ਦ੍ਰਿਸ਼ਟੀ ਬਿੰਦ ਨੇ ਪਹਿਲਾ, ਜਸਲੀਨ ਕੌਰ ਨੇ ਦੂਜਾ ਅਤੇ ਪ੍ਰੀਤ ਕੁਮਾਰੀ ਨੇ ਤੀਜਾ ਸਥਾਨ; ਸ਼ਾਟਪੁੱਟ - ਕਮਲਜੀਤ ਕੌਰ ਨੇ ਪਹਿਲਾ, ਮਨਸੀਰਤ ਕੌਰ ਗਰੇਵਾਲ ਨੇ ਦੂਜਾ ਅਤੇ ਰਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

4 ਬਲਾਕ ਮਾਛੀਵਾੜਾ – ਗੁਰੂ ਗੋਬਿੰਦ ਸਿੰਘ ਸਟੇਡੀਅਮ ਮਾਛੀਵਾੜਾ

ਤੀਜੇ ਦਿਨ ਦੇ ਨਤੀਜਿਆ ਵਿੱਚ ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰ14 ਗਰੁੱਪ ਦੇ 60 ਮੀਟਰ ਈਵੈਂਟ ਵਿੱਚ ਜਸਰਾਜ ਸਿੰਘ ਨੇ ਪਹਿਲਾ, ਸਹਿਜਪ੍ਰੀਤ ਸਿੰਘ ਨੇ ਦੂਜਾ ਅਤੇ ਸੰਦੀਪ ਸਿੰਘ ਨੇ ਤੀਜਾ ਸਥਾਨ; 600 ਮੀਟਰ ਵਿੱਚ – ਵਿਵੇਕ ਕੁਮਾਰ ਨੇ ਪਹਿਲਾ, ਹਰਮਨਪ੍ਰੀਤ ਸਿੰਘ ਨੇ ਦੂਜਾ, ਸੰਦੀਪ ਸਿੰਘ ਨੇ ਤੀਜਾ ਸਥਾਨ; ਲੰਮੀ ਛਾਲ – ਸੁਖਮਨ ਸਿੰਘ ਨੇ ਪਹਿਲਾ, ਗੁਰਬਖਸ ਸਿੰਘ ਨੇ ਦੂਜਾ ਅਤੇ ਰਾਜਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ – ਸ਼ਾਟਪੁੱਟ- ਜਸਕਰਨ ਕੌਰ ਨੇ ਪਹਿਲਾ, ਸ਼ਬਨਮ ਨੇ ਦੂਜਾ ਅਤੇ ਵੰਸ਼ਿਕਾ ਰਾਣਾ ਨੇ ਤੀਜਾ ਸਥਾਨ; 60 ਮੀਟਰ ਵਿੱਚ – ਪਵਨਦੀਪ ਕੌਰ ਨੇ ਪਹਿਲਾ, ਏਂਜਲਪ੍ਰੀਤ ਕੌਰ ਨੇ ਦੂਜਾ ਅਤੇ ਸੂਵੀ ਕੁਮਾਰੀ ਨੇ ਤੀਜਾ ਸਥਾਨ; 600 ਮੀਟਰ ਵਿੱਚ –ਪਵਨਦੀਪ ਕੌਰ ਨੇ ਪਹਿਲਾ, ਵੰਸ਼ਿਕਾ ਰਾਣਾ ਨੇ ਦੂਜਾ ਅਤੇ ਸੂਵੀ ਕੁਮਾਰੀ ਨੇ ਤੀਜਾ ਸਥਾਨ; ਲੰਮੀ ਛਾਲ – ਏਜਲਪ੍ਰੀਤ ਕੌਰ ਨੇ ਪਹਿਲਾ, ਜੈਸਮੀਨ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਵਿੱਚ 5 ਬਲਾਕ ਕੁੰਮ ਕਲਾਂ, ਡੇਹਲੋਂ, ਜਗਰਾਉਂ, ਦੋਰਾਹਾ ਅਤੇ ਸਮਰਾਲਾ ਵਿੱਚ ਮਿਤੀ 9 ਸਤੰਬਰ 2026 ਤੋਂ 11 ਸਤੰਬਰ 2026 ਤੱਕ ਖੇਡ ਮੁਕਾਬਲੇ ਕਰਵਾਏ ਜਾਣਗੇ।
08 Sep 2026 Reporter
Full article & comments
News image
Patiala

ਐਸ.ਆਈ.ਆਰ.-2026 ਤਹਿਤ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਦਾ ਕਮਿਸ਼ਨਰ ਪਟਿਆਲਾ ਡਿਵੀਜ਼ਨ ਵਿਨੈ ਬੁਬਲਾਨੀ IAS ਨੇ ਕੀਤਾ ਨਿਰੀਖਣ । ( ਪੱਤਰ ਪ੍ਰੇਰਕ, ਪਟਿਆਲਾ )

ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਤਹਿਤ ਪੰਜਾਬ ਰਾਜ ਵ�… ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਤਹਿਤ ਪੰਜਾਬ ਰਾਜ ਵਿੱਚ ਚੱਲ ਰਹੀ ਐਸ.ਆਈ.ਆਰ.-2026 ਅਧੀਨ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਦਾ ਨਿਰੀਖਣ ਕਰਨ ਲਈ ਮਾਨਯੋਗ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਜ਼ਿਲ੍ਹਾ ਪਟਿਆਲਾ ਲਈ ਨਿਯੁਕਤ ਰੋਲ ਆਬਜ਼ਰਵਰ ਸ੍ਰੀ ਵਿਨੈ ਬੁਬਲਾਨੀ, ਆਈ.ਏ.ਐਸ., ਕਮਿਸ਼ਨਰ, ਪਟਿਆਲਾ ਮੰਡਲ, ਪਟਿਆਲਾ ਵੱਲੋਂ ਵਿਧਾਨ ਸਭਾ ਚੋਣ ਹਲਕਾ 115-ਪਟਿਆਲਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵੋਟਰ ਸੂਚੀਆਂ ਦੀ ਸੁਧਾਈ ਪ੍ਰਕਿਰਿਆ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ।

ਇਸ ਮੌਕੇ ਰੋਲ ਆਬਜ਼ਰਵਰ ਵੱਲੋਂ ਵਿਧਾਨ ਸਭਾ ਚੋਣ ਹਲਕਾ 115-ਪਟਿਆਲਾ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, ਸੁਪਰਵਾਈਜ਼ਰ ਅਫ਼ਸਰਾਂ ਅਤੇ ਚੋਣ ਅਮਲੇ ਨਾਲ ਮੀਟਿੰਗ ਕੀਤੀ ਗਈ। ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ, 115-ਪਟਿਆਲਾ ਸ੍ਰੀ ਗੁਰਦੇਵ ਸਿੰਘ ਧੰਮ, ਪੀ.ਸੀ.ਐਸ. ਵੱਲੋਂ ਰੋਲ ਆਬਜ਼ਰਵਰ ਦਾ ਸਵਾਗਤ ਕਰਦਿਆਂ ਐਸ.ਆਈ.ਆਰ.-2026 ਤਹਿਤ ਹੁਣ ਤੱਕ ਕੀਤੀ ਗਈ ਕਾਰਵਾਈ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਸ੍ਰੀ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸਮਾਂ-ਸੀਮਾ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।

ਸ੍ਰੀ ਵਿਨੈ ਬੁਬਲਾਨੀ ਨੇ ਨੋਟਿਸ ਪੜਾਅ, ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ, ਉਨ੍ਹਾਂ ਦੇ ਨਿਪਟਾਰੇ ਅਤੇ ਵੋਟਰ ਸੂਚੀਆਂ ਦੀ ਤਸਦੀਕ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਐਸ.ਆਈ.ਆਰ.-2026 ਦਾ ਮੁੱਖ ਉਦੇਸ਼ ਸ਼ੁੱਧ, ਸਹੀ ਅਤੇ ਤਰੁੱਟੀ-ਰਹਿਤ ਵੋਟਰ ਸੂਚੀਆਂ ਤਿਆਰ ਕਰਨਾ ਹੈ। ਉਨ੍ਹਾਂ ਸੁਪਰਵਾਈਜ਼ਰ ਅਫ਼ਸਰਾਂ ਅਤੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਹਰੇਕ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਹੋਣਾ ਅਤੇ ਕਿਸੇ ਵੀ ਅਯੋਗ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਨਾ ਹੋਣਾ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਦੱਸਿਆ ਕਿ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ, 2026 ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਰ ਸੇਵਾਵਾਂ ਜਾਂ ਐਸ.ਆਈ.ਆਰ.-2026 ਸਬੰਧੀ ਕਿਸੇ ਵੀ ਜਾਣਕਾਰੀ ਲਈ ਸਬੰਧਤ ਹੈਲਪਡੈਸਕ ਤੋਂ ਇਲਾਵਾ ਵੋਟਰ ਹੈਲਪਲਾਈਨ ਨੰਬਰ 1950 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਸ੍ਰੀ ਗੁਰਦੇਵ ਸਿੰਘ ਧੰਮ, ਪੀ.ਸੀ.ਐਸ., ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ, ਸ੍ਰੀ ਮੁਕਿਲਨ ਆਰ., ਆਈ.ਏ.ਐਸ., ਓ.ਐਸ.ਡੀ. (ਸ਼ਹਿਰੀ ਮਾਮਲੇ), ਸ੍ਰੀ ਵਿਜੈ ਕੁਮਾਰ ਚੌਧਰੀ, ਤਹਿਸੀਲਦਾਰ ਚੋਣਾਂ, ਮਿਸ ਪ੍ਰੀਤੀ ਸ਼ਰਮਾ, ਚੋਣ ਕਾਨੂੰਗੋ, ਸ੍ਰੀ ਗੁਰਦੇਵ ਸਿੰਘ, ਇਲੈਕਸ਼ਨ ਇੰਚਾਰਜ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
08 Sep 2026 Reporter
Full article & comments
News image
Patiala

ਡਾ. ਸੋਨਿੰਦਰ ਕੌਰ ਨੇ ਪਸ਼ੂ ਪਾਲਣ ਵਿਭਾਗ ‘ਚ ਪਟਿਆਲਾ ਜ਼ਿਲ੍ਹੇ ਦੀ ਪਹਿਲੀ ਮਹਿਲਾ ਡਿਪਟੀ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ

ਪਦਉਨਤ ਹੋਣ ਉਪਰੰਤ ਡਿਪਟੀ ਡਾਇਰੈਕਟਰ ਬਣੇ ਡਾ. ਸੁਨਿੰਦਰ ਕੌਰ ਨੇ ਪਸ਼�… ਪਦਉਨਤ ਹੋਣ ਉਪਰੰਤ ਡਿਪਟੀ ਡਾਇਰੈਕਟਰ ਬਣੇ ਡਾ. ਸੁਨਿੰਦਰ ਕੌਰ ਨੇ ਪਸ਼ੂ ਪਾਲਣ ਵਿਭਾਗ ਦੇ ਪਟਿਆਲਾ ਜ਼ਿਲ੍ਹੇ ਦੀ ਪਹਿਲੀ ਮਹਿਲਾ ਡਿਪਟੀ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਾ. ਸੋਨਿੰਦਰ ਕੌਰ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਸਕੱਤਰ ਰਾਹੁਲ ਭੰਡਾਰੀ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਦੀਆਂ ਸੇਵਾਵਾਂ ਜ਼ਿਲ੍ਹੇ ਦੇ ਹਰ ਪਸ਼ੂ ਪਾਲਕ ਤੱਕ ਪਹੁੰਚਾਉਣ ਲਈ ਮਿਹਨਤ ਨਾਲ ਕੰਮ ਕਰਨਗੇ।

ਇਸ ਦੌਰਾਨ ਡਾ. ਸੋਨਿੰਦਰ ਕੌਰ ਵੱਲੋਂ ਆਪਣਾ ਅਹੁਦਾ ਸੰਭਾਲਣ ‘ਤੇ ਦਫ਼ਤਰ ਦੇ ਸਮੂਹ ਸਟਾਫ ਨੇ ਆਪਣੇ ਨਵੇਂ ਡਿਪਟੀ ਡਾਇਰੈਕਟਰ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਡੀ ਡੀ ਏ ਐਚ ਟ੍ਰੇਨਿੰਗ ਡਾ. ਪਰਮਜੀਤ ਸਿੰਘ, ਡੀ ਡੀ ਏ ਐਚ ਫਾਰਮ ਡਾ. ਚੇਤਨ ਗੁਪਤਾ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸਦਰ ਦਫ਼ਤਰ ਡਾ. ਰਾਜ ਕੁਮਾਰ ਗੁਪਤਾ ਨੇ ਡਾ. ਸੋਨਿੰਦਰ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਏਡੀਏਪੀ ਡਾ. ਰਜਨੀਕ ਭੌਰਾ, ਏਡੀ ਟਰੇਨਿੰਗ ਡਾ. ਗੁਰਜੀਤ ਸਿੰਘ ਏਡੀ ਫਾਰਮਜ਼ ਡਾ. ਦਵਿੰਦਰ ਪਾਲ ਸਿੰਘ, ਵੈਟਰਨਰੀ ਅਫ਼ਸਰ ਡਾ. ਜਤਿੰਦਰ ਸਿੰਘ ਅਤੇ ਡਾ. ਜੀਵਨ ਗੁਪਤਾ ਵੀ ਹਾਜ਼ਰ ਸਨ।
ਇਸ ਮੌਕੇ ਪੰਜਾਬ ਸਟੇਟ ਵੈਟਨਰੀ ਅਫਸਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਪ੍ਰਧਾਨ ਡਾ. ਅਰਸ਼ਦੀਪ ਕੂਨਰ ਅਤੇ ਹੋਰ ਵੈਟਨਰੀ ਅਫ਼ਸਰਾਂ ਨੇ ਵੀ ਡਾ. ਸੁਰਿੰਦਰ ਕੌਰ ਦਾ ਭਰਵਾਂ ਸਵਾਗਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਜਦਕਿ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਵੀ ਡਾ. ਸੁਰਿੰਦਰ ਕੌਰ ਨੂੰ ਅਹੁਦਾ ਸੰਭਾਲਣ ‘ਤੇ ਸ਼ੁਭਕਾਮਨਾਵਾਂ ਦਿੰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਦਫਤਰ ਦੇ ਸਾਬਕਾ ਸੁਪਰਡੈਂਟ ਅਤੇ ਬੈਰਾਗੀ ਵੈਲਫੇਅਰ ਬੋਰਡ ਜ਼ਿਲਾ ਪਟਿਆਲਾ ਦੇ ਚੇਅਰਮੈਨ ਜਗਦੀਸ਼ ਸਿੰਘ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ।
08 Sep 2026 Bureau Report
Full article & comments
News image
Patiala

ਪੰਜਾਬੀ ਯੂਨੀਵਰਸਿਟੀ ਦੀ ਸੀਨੀਅਰ ਸਹਾਇਕ ਪਰਮਜੀਤ ਕੌਰ ਨੇ 'ਖੇਡਾਂ ਵਤਨ ਪੰਜਾਬ ਦੀਆਂ-2026' ਵਿੱਚ ਜਿੱਤੇ ਦੋ ਸੋਨ ਤਗ਼ਮੇ ( ਬਿਓਰੋ ਰਿਪੋਰਟ, ਪਟਿਆਲਾ। )

ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ �… ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ-2026' ਤਹਿਤ ਪੋਲੋ ਗਰਾਊਂਡ, ਪਟਿਆਲਾ ਵਿਖੇ ਪਟਿਆਲਾ ਸ਼ਹਿਰੀ ਬਲਾਕ ਦੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 'ਪੰਜਾਬ ਦਾ ਵਣ ਤ੍ਰਿਣ ਜੀਵ ਜੰਤੂ ਮੁੜ ਬਹਾਲੀ ਕੇਂਦਰ' ਵਿਖੇ ਤਾਇਨਾਤ ਸੀਨੀਅਰ ਸਹਾਇਕ ਸ੍ਰੀਮਤੀ ਪਰਮਜੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਹਰੀ ਸਫ਼ਲਤਾ ਹਾਸਲ ਕੀਤੀ ਹੈ। ਸ੍ਰੀਮਤੀ ਪਰਮਜੀਤ ਕੌਰ ਨੇ 41 ਤੋਂ 50 ਸਾਲ ਉਮਰ ਵਰਗ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਉਨ੍ਹਾਂ ਨੇ 100 ਮੀਟਰ ਦੌੜ ਅਤੇ ਲੰਬੀ ਛਾਲ (ਲੌਂਗ ਜੰਪ), ਦੋਵਾਂ ਈਵੈਂਟਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਦੋ ਸੋਨ ਤਗ਼ਮੇ (ਗੋਲਡ ਮੈਡਲ) ਆਪਣੇ ਨਾਮ ਕੀਤੇ। ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ਨੇ ਜਿੱਥੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ, ਉੱਥੇ ਹੀ ਹੋਰਨਾਂ ਮੁਲਾਜ਼ਮਾਂ ਤੇ ਖਿਡਾਰੀਆਂ ਲਈ ਵੀ ਇੱਕ ਵੱਡੀ ਪ੍ਰੇਰਨਾ ਸਰੋਤ ਸਿੱਧ ਹੋਈ ਹੈ। ਇਸ ਮੌਕੇ ਸ੍ਰੀਮਤੀ ਦਲਜੀਤ ਕੌਰ, ਸ੍ਰੀ ਦੀਪਇੰਦਰ ਸਿੰਘ, ਸ੍ਰੀ ਬਲਕਾਰ ਸਿੰਘ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਪ੍ਰੇਮ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਸਰਬਜੀਤ ਸਿੰਘ ਸਮੇਤ ਹੋਰ ਪਤਵੰਤੇ ਅਧਿਆਪਕ ਅਤੇ ਕਰਮਚਾਰੀ ਹਾਜ਼ਰ ਰਹੇ। ਸਮੂਹ ਹਾਜ਼ਰੀਨ ਨੇ ਪਰਮਜੀਤ ਕੌਰ ਨੂੰ ਉਨ੍ਹਾਂ ਦੀ ਇਸ ਬਿਹਤਰੀਨ ਖੇਡ ਪੇਸ਼ਕਾਰੀ ਉੱਤੇ ਹਾਰਦਿਕ ਵਧਾਈ ਦਿੱਤੀ ਅਤੇ ਅਗਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸ੍ਰੀਮਤੀ ਪਰਮਜੀਤ ਕੌਰ ਨੇ ਇਸ ਜਿੱਤ ਦਾ ਸਿਹਰਾ ਆਪਣੇ ਸਾਥੀਆਂ ਦੇ ਨਿਰੰਤਰ ਸਹਿਯੋਗ ਅਤੇ ਉਤਸ਼ਾਹ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਮਰ ਕਿਸੇ ਵੀ ਸ਼ੌਕ ਜਾਂ ਸਿਹਤਮੰਦ ਜੀਵਨ ਸ਼ੈਲੀ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਦੀ, ਬਸ਼ਰਤੇ ਮਨ ਵਿੱਚ ਮਿਹਨਤ ਅਤੇ ਸਮਰਪਣ ਦਾ ਜਜ਼ਬਾ ਹੋਵੇ।
08 Sep 2026
Full article & comments
News image
Chandigarh

ਚਾਲੀ ਹਜ਼ਾਰ ਰੁਪਏ ਦੀ ਵੱਢੀ ਲੈਂਦਾ ਸਹਾਇਕ ਪੁਲਿਸ ਇੰਸਪੈਕਟਰ ਵਿਜੀਲੈਂਸ ਨੇ ਦਬੋਚਿਆ । ( ਚੰਡੀਗੜ੍ਹ, ਬਿਓਰੋ )

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ… ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਐਲਡੇਕੋ ਅਸਟੇਟ ਪੁਲਿਸ ਚੌਕੀ ਇੰਚਾਰਜ, ਪੁਲਿਸ ਸਟੇਸ਼ਨ ਸਲੇਮ ਟਾਬਰੀ, ਲੁਧਿਆਣਾ ਵਜੋਂ ਤਾਇਨਾਤ ਸਹਾਇਕ–ਸਬ ਇੰਸਪੈਕਟਰ ਜਿੰਦਲ ਲਾਲ ਨੂੰ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਮੁਲਾਜ਼ਮ ਨੂੰ ਪਿੰਡ ਭੱਟੀਆਂ ਬੇਟ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੀ ਪਤਨੀ ਦੀ ਆਪਣੇ ਗੁਆਂਢੀ ਨਾਲ ਲੜਾਈ ਹੋਈ ਸੀ। ਇਸ ਸਬੰਧ ਵਿੱਚ, ਮੈਡੀਕਲ ਰਿਪੋਰਟਾਂ ਦੇ ਅਧਾਰ ’ਤੇ ਪੁਲਿਸ ਚੌਕੀ ਐਲਡੇਕੋ ਅਸਟੇਟ, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਅਧਿਕਾਰੀ ਦੋਸ਼ੀ ਏਐਸਆਈ ਜਿੰਦਲ ਲਾਲ ਸੀ। ਦੋਸ਼ੀ ਅਧਿਕਾਰੀ ਸ਼ਿਕਾਇਤਕਰਤਾ ਤੋਂ ਆਪਣੇ ਗੁਆਂਢੀ ਨਾਲ ਸਮਝੌਤਾ ਕਰਵਾਉਣ ਲਈ ਪਹਿਲਾਂ ਹੀ 50,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਏ.ਐਸ.ਆਈ. ਨੇ 50000 ਰੁਪਏ ਰਿਸ਼ਵਤ ਲੈਣ ਦੇ ਬਾਵਜੂਦ ਵੀ ਸ਼ਿਕਾਇਤਕਰਤਾ ਦੀ ਪਤਨੀ ਵਿਰੁੱਧ ਕੇਸ ਦਰਜ ਕੀਤਾ। ਬੁਲਾਰੇ ਨੇ ਅੱਗੇ ਕਿਹਾ ਕਿ ਦੋਸ਼ੀ ਏਐਸਆਈ ਨੇ ਦੂਜੀ ਧਿਰ ਵਿਰੁੱਧ ਕਰਾਸ ਕੇਸ ਦਰਜ ਕਰਵਾਉਣ ਲਈ ਸ਼ਿਕਾਇਤਕਰਤਾ ਤੋਂ 40000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਲਈ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।

ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰੀ , ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਨਾਲ ਰਾਬਤਾ ਕੀਤਾ। ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਪੁਲਿਸ ਅਧਿਕਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
08 Sep 2026 Bureau
Full article & comments
News image
Punjab

ਖੇਡਾਂ ਵਤਨ ਪੰਜਾਬ ਦੀਆਂ- 2026 ਤੀਜੇ ਦਿਨ ਖੇਡਾਂ ਵਤਨ ਪੰਜਾਬ ਦੇ ਬਲਾਕ ਪੱਧਰ ਦੇ ਮੁਕਾਬਲਿਆਂ ਵਿੱਚ ਮਲੌਦ , ਮੁੱਲਾਂਪੁਰ ਤੇ ਲੁਧਿਆਣਾ-1 ਅਤੇ ਮਾਛੀਵਾੜਾ ‘ ਚ ਹੋਏ ਸ਼ਾਨਦਾਰ ਮੁਕਾਬਲੇ । ( ਬਿਓਰੋ ਰਿਪੋਰਟ)

ਖੇਡਾਂ ਵਤਨ ਪੰਜਾਬ ਦੀਆਂ-2026-
ਤੀਸਰੇ ਦਿਨ ਦੀਆਂ ਖੇਡਾਂ ’ਚ ਬਲਾਕ ਮਲੌਦ, …
ਖੇਡਾਂ ਵਤਨ ਪੰਜਾਬ ਦੀਆਂ-2026-
ਤੀਸਰੇ ਦਿਨ ਦੀਆਂ ਖੇਡਾਂ ’ਚ ਬਲਾਕ ਮਲੌਦ, ਮੁੱਲਾਂਪੁਰ, ਲੁਧਿਆਣਾ-1 ਤੇ ਮਾਛੀਵਾੜਾ ’ਚ ਰੋਮਾਂਚਕ ਮੁਕਾਬਲੇ

ਜ਼ਿਲ੍ਹਾ ਖੇਡ ਅਫਸਰ ਮਨਦੀਪ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2026 ਤਹਿਤ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦੇ ਤੀਜੇ ਦਿਨ ਬਲਾਕ ਮਲੌਦ, ਮੁੱਲਾਂਪੁਰ, ਲੁਧਿਆਣਾ-1 ਤੇ ਮਾਛੀਵਾੜਾ ’ਚ ਰੋਮਾਂਚਕ ਮੁਕਾਬਲੇ ਹੋਏ।

ਉਨ੍ਹਾਂ ਦੱਸਿਆ ਕਿ ਮਿਤੀ 6 ਸਤੰਬਰ 2026 ਤੋਂ 14 ਸਤੰਬਰ 2026 ਤੱਕ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ 13 ਬਲਾਕਾਂ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਟੂਰਨਾਂਮੈਂਟ ਵਿੱਚ ਵੱਖ ਵੱਖ ਖੇਡਾਂ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਵਾਲੀਬਾਲ ਸ਼ੂਟਿੰਗ ,ਵਾਲੀਬਾਲ ਸਮੈਸ਼ਿੰਗ ਅਤੇ ਟੈਨਿਸ ਬਾਲ ਕ੍ਰਿਕਟ (ਲੜਕੇ) ਵੱਖ ਵੱਖ ਉਮਰ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣੇ ਹਨ। ਇਹਨਾਂ ਖੇਡਾਂ ਦੇ ਪਹਿਲੇ ਪੜਾਅ ਵਿੱਚ 4 ਬਲਾਕ ਲੁਧਿਆਣਾ-1, ਮੁੱਲਾਂਪੁਰ, ਮਲੌਦ ਅਤੇ ਮਾਛੀਵਾੜਾ ਵਿੱਚ ਤਹਿ ਕੀਤੇ ਸ਼ਡਿਊਲ ਅਨੁਸਾਰ ਕਰਵਾਏ ਜਾ ਰਹੇ ਹਨ। ਬਲਾਕ ਪੱਧਰੀ ਖੇਡਾਂ ਦੇ ਪਹਿਲੇ ਪੜਾਅ ਦੇ ਤੀਜੇ ਦਿਨ ਇਹਨਾਂ ਚਾਰ ਬਲਾਕਾਂ ਵਿੱਚ ਹੋਏ ਮੁਕਾਬਲਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

1 ਬਲਾਕ ਮਲੌਦ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਿਆੜ
ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਵਿੱਚ -ਅੰ 14 ਗਰੁੱਪ ਦੇ 60 ਮੀਟਰ ਈਵੈਂਟ – ਅੰਸਵੀਰ ਸਿੰਘ (ਮਦਨੀਪੁਰ) ਨੇ ਪਹਿਲਾ, ਉਦੇਪ੍ਰਤਾਪ (ਮਾਲੋਦੌਦ) ਨੇ ਦੂਜਾ, ਪਰਮਵੀਰ ਸਿੰਘ (ਸੇਖਾਂ) ਨੇ ਤੀਜਾ ਸਥਾਨ; 600 ਮੀਟਰ ਵਿੱਚ – ਭਵ ਜੋਸ਼ੀ (ਮਲੌਦ) ਨੇ ਪਹਿਲਾ, ਦਮਨਪ੍ਰੀਤ ਸਿੰਘ (ਸੋਮਲ ਖੇੜੀ) ਨੇ ਦੂਜਾ, ਅਨਮੋਲਪ੍ਰੀਤ ਸਿੰਘ (ਸਿਆੜ) ਨੇ ਤੀਜਾ ਸਥਾਨ; ਲੰਮੀ ਛਾਲ – ਉਦੇਪ੍ਰਤਾਪ ਸਿੰਘ (ਮਾਲੋਦੌਦ) ਨੇ ਪਹਿਲਾ, ਪਵੀਜੋਤ ਸਿੰਘ (ਸਿਆੜ) ਨੇ ਦੂਜਾ ਅਤੇ ਦਮਨਪ੍ਰੀਤ ਸਿੰਘ (ਸੋਮਲ ਖੇੜੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਲੜਕੀਆਂ ਦੇ ਮੁਕਾਬਲਿਆਂ ਵਿੱਚ- ਅੰ 14 ਗਰੁੱਪ ਦੇ 60 ਮੀਟਰ ਈਵੈਂਟ ਵਿੱਚ – ਨਵਰਾਜਦੀਪ ਕੌਰ (ਮਦਨੀਪੁਰ) ਨੇ ਪਹਿਲਾ, ਮਨਦੀਪ ਕੌਰ (ਮਲੌਦ) ਨੇ ਦੂਜਾ, ਗੁਰਲੀਨ ਕੌਰ ਨੇ ਤੀਜਾ ਸਥਾਨ; 600 ਮੀਟਰ ਵਿੱਚ – ਉਮਾ ਕੁਮਾਰੀ ਨੇ ਪਹਿਲਾ, ਰਵਨੀਤ ਕੌਰ ਨੇ ਦੂਜਾ ਅਤੇ ਇਸ਼ਰੀਤ ਕੌਰ ਗਿੱਲ (ਧਮੋਟ) ਨੇ ਤੀਜਾ ਸਥਾਨ; ਲੰਮੀ ਛਾਲ –ਨਵਰਾਜਦੀਪ ਕੌਰ (ਮਦਨੀਪੁਰ) ਨੇ ਪਹਿਲਾ, ਇਸ਼ਰੀਤ ਕੌਰ ਗਿੱਲ (ਅਕਾਲ ਅਕੈਡਮੀ ਧਮੋਟ) ਨੇ ਦੂਜਾ ਅਤੇ ਮਨਦੀਪ ਕੌਰ (ਮਲੌਦ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2 ਬਲਾਕ ਮੁੱਲਾਂਪੁਰ – ਲੇਟ ਸ੍ਰੀ ਸਰਬਜੀਤ ਸਿੰਘ ਸਿੱਧੂ ਮੈਮੋਰੀਅਲ ਸਪੋਰਟਸ ਸਟੇਡੀਅਮ ਰਕਬਾ - ਐਥਲੈਟਿਕਸ ਅੰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ -60 ਮੀਟਰ ਈਵੈਂਟ ਵਿੱਚ –ਏਕਮਜੋਤ ਸਿੰਘ (ਹਿੱਸੋਵਾਲ) ਨੇ ਪਹਿਲਾ, ਗੋਲਡਨ (ਹਸਨਪੁਰ) ਨੇ ਦੂਜਾ ਅਤੇ ਜਗਰਾਜ ਸਿੰਘ (ਹਿੱਸੋਵਾਲ) ਨੇ ਤੀਜਾ ਸਥਾਨ; 600 ਮੀਟਰ ਵਿੱਚ – ਅਰਜੁਨ (ਹਸਨਪੁਰ) ਨੇ ਪਹਿਲਾ, ਗੁਰਪ੍ਰੀਤ ਸਿੰਘ (ਢੱਟ) ਨੇ ਦੂਜਾ ਸਥਾਨ, ਸਾਹਿਬ (ਹਿੱਸੋਵਾਲ) ਨੇ ਤੀਜਾ ਸਥਾਨ; ਲੰਮੀ ਛਾਲ – ਰਾਜਪ੍ਰੀਤ ਸਿੰਘ (ਹਿੱਸੋਵਾਲ) ਨੇ ਪਹਿਲਾ, ਏਕਮਜੋਤ ਸਿੰਘ (ਹਿੱਸੋਵਾਲ) ਨੇ ਦੂਜਾ ਅਤੇ ਗੋਲਡਨ (ਹਸਨਪੁਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ – 60 ਮੀਟਰ ਈਵੈਂਟ – ਅਰਸ਼ਨੂਰ ਗਰੇਵਾਲ (ਖੰਡੂਰ) ਨੇ ਪਹਿਲਾ, ਸੁਮਨਜੋਤ ਕੌਰ (ਰਕਬਾ) ਨੇ ਦੂਜਾ ਅਤੇ ਲਤਿਕਾ ਜਾਂਗੜਾ (ਹਸਨਪੁਰ) ਨੇ ਤੀਜਾ ਸਥਾਨ; 600ਮੀਟਰ ਵਿੱਚ – ਮਨਪ੍ਰੀਤ ਕੌਰ (ਰਕਬਾ) ਨੇ ਪਹਿਲਾ, ਕਵਿਤਾ (ਹਸਨਪੁਰ)ਨੇ ਦੂਜਾ ਅਤੇ ਜਸਲੀਨ ਕੌਰ (ਰਕਬਾ) ਨੇ ਤੀਜਾ ਸਥਾਨ; ਸ਼ਾਟਪੁੱਟ – ਕਵਿਤਾ (ਹਸਨਪੁਰ) ਨੇ ਪਹਿਲਾ, ਲਤਿਕਾ ਜਾਂਗੜਾ (ਹਸਨਪੁਰ) ਨੇ ਦੂਜਾ ਸਥਾਨ ਅਤੇ ਜੈਸਮੀਨ ਕੌਰ (ਰਕਬਾ) ਨੇ ਤੀਜਾ ਸਥਾਨ ; ਲੰਮੀ ਛਾਲ – ਅਰਸ਼ਨੂਰ ਗਰੇਵਾਲ (ਖੰਡੂਰ) ਨੇ ਪਹਿਲਾ, ਮਨਮੀਤ ਕੌਰ (ਖੰਡੂਰ) ਨੇ ਦੂਜਾ ਅਤੇ ਸਹਿਜਪ੍ਰੀਤ ਕੌਰ (ਢੱਟ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

3 ਬਲਾਕ ਲੁਧਿਆਣਾ-1 – ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲਲਤੋਂ ਕਲਾਂ, ਲੁਧਿਆਣਾ

ਇਸ ਬਲਾਕ ਵਿਚ ਚੇਅਰਮੈਨ ਸਪੋਰਟਸ ਬੋਰਡ ਹਲਕਾ ਗਿੱਲ ਸ੍ਰੀ ਕੁਲਦੀਪ ਸਿੰਘ ਘਵੱਦੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਤੇ ਸ੍ਰੀ ਹਰਪ੍ਰੀਤ ਸਿੰਘ ਲੈਕਚਰਾਰ ਸ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ, ਸ੍ਰੀਮਤੀ ਪਵਨਦੀਪ ਕੌਰ ਡੀ ਪੀ ਈ ਸ ਸ ਸ ਸਕੂਲ ਗਿੱਲ ਅਤੇ ਬਲਾਕ ਕਨਵੀਨਰ ਸ੍ਰੀ ਗੁਰਜੀਤ ਸਿੰਘ ਸ਼ੂਟਿੰਗ ਕੋਚ, ਬਲਾਕ ਕੋ ਕਨਵੀਨਰ ਸ੍ਰੀ ਕਮਲਜੀਤ ਸਿੰਘ ਵੇਟਲਿਫਟਿੰਗ ਕੋਚ, ਸ੍ਰੀ ਮੋਹਿਤ ਕੁਮਾਰ ਖੇਲੋ ਇੰਡੀਆ ਕੋਚ, ਸ੍ਰੀ ਜਤਿਨ ਕੁਮਾਰ ਜੂਡੋ ਕੋਚ, ਸ਼੍ਰੀਮਤੀ ਅਕਵਿੰਦਰਪ੍ਰੀਤ ਕੌਰ ਹਾਕੀ ਕੋਚ ਸ਼ਾਮਿਲ ਸਨ।

ਇਸ ਬਲਾਕ ਦੇ ਤੀਜੇ ਦਿਨ ਦੇ ਨਤੀਜਿਆਂ ਵਿੱਚ ਖੋਹ ਖੋਹ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ – ਭਾਈ ਰਣਧੀਰ ਸਿੰਘ ਅਕੈਡਮੀ ਨੇ ਪਹਿਲਾ ਸਥਾਨ, ਡੀ ਜੀ ਐਸ ਜੀ ਪਬਲਿਕ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਅੰ17 ਗਰੁੱਪ ਵਿੱਚ – ਭਾਈ ਰਣਧੀਰ ਸਿੰਘ ਅਕੈਡਮੀ ਨੇ ਪਹਿਲਾ ਅਤੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਸਮੈਸ਼ਿੰਗ ਅੰ14 ਲੜਕਿਆਂ ਦੇ ਮੁਕਾਬਲਿਆਂ ਵਿੱਚ ਬੀ ਸੀ ਐਮ ਲਲਤੋ ਕਲਾਂ ਨੇ ਪਹਿਲਾ, ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਨੇ ਦੂਜਾ ਸਥਾਨ; ਅੰ 17 ਵਿੱਚ – ਪਿੰਡ ਧਾਂਦਰਾ ਦੀ ਟੀਮ ਨੇ ਪਹਿਲਾ ਸਥਾਨ, ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਨੇ ਦੂਜਾ ਸਥਾਨ ; ਅੰ 21 ਵਿੱਚ – ਮਾਣਕਵਾਲ ਦੀ ਟੀਮ ਨੇ ਪਹਿਲਾ ਅਤੇ ਲਲਤੋਂ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵਾਲੀਬਾਲ ਸਮੈਸ਼ਿੰਗ ਲੜਕੀਆਂ ਦੇ ਮੁਕਾਬਲਿਆਂ ਵਿੱਚ ਅੰ 14 ਗਰੁੱਪ ਵਿੱਚ – ਗੁਰੂ ਗੋਬਿੰਦ ਸਿੰਘ ਸਕੂਲ ਪਿੰਡ ਦਾਦ ਨੇ ਪਹਿਲਾ, ਬੀ ਸੀ ਐਮ ਲਲਤੋਂ ਕਲਾਂ ਨੇ ਦੂਜਾ ਸਥਾਨ ; ਅੰ 17 ਗਰੁੱਪ ਵਿੱਚ – ਬੀ ਸੀ ਐਮ ਲਲਤੋਂ ਕਲਾਂ ਨੇ ਪਹਿਲ ਅਤੇ ਗਰੂ ਗੋਬਿੰਦ ਸਿੰਘ ਸਕੂਲ ਪਿੰਡ ਦਾਦ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਐਥਲੈਟਿਕਸ ਅੰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ – 60 ਮੀਟਰ ਈਵੈਂਟ ਵਿੱਚ ਬਲਰਾਜ ਸਿੰਘ ਨੇ ਪਹਿਲਾ, ਗੁਰਸ਼ਾਨ ਸਿੰਘ ਨੇ ਦੂਜਾ, ਅਮਰਿੰਦਰ ਸਿੰਘ ਨੇ ਤੀਜਾ ਸਥਾਨ; 600 ਮੀਟਰ ਵਿੱਚ – ਆਰਿਅਨ ਗੁਪਤਾ ਨੇ ਪਹਿਲਾ, ਹਰਸਹਿਜ ਸਿੰਘ ਨੇ ਦੂਜਾ, ਅੰਸ ਸਿੰਘ ਨੇ ਤੀਜਾ ਸਥਾਨ; ਸ਼ਾਟਪੁੱਟ ਈਵੈਂਟ ਵਿੱਚ –ਕੁਲਦੀਪ ਨੇ ਪਹਿਲਾ, ਸਿਵਾਂਸ ਸ਼ਰਮਾ ਨੇ ਦੂਜਾ ਅਤੇ ਆਰੀਅਨ ਨੇ ਤੀਜਾ ਸਥਾਨ; ਲੰਮੀ ਛਾਲ – ਬਲਰਾਜ ਸਿੰਘ ਨੇ ਪਹਿਲਾ, ਕੁਲਦੀਪ ਸਿੰਘ ਨੇ ਦੂਜਾ, ਅਮਰਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਥਲੈਟਿਕਸ ਅੰ14 ਲੜਕੀਆਂ ਦੇ ਗਰੁੱਪ ਵਿੱਚ – 60 ਮੀਟਰ – ਆਨਿਆ ਸਰਮਾ ਨੇ ਪਹਿਲਾ, ਰਵਨੀਤ ਕੌਰ ਨੇ ਦੂਜਾ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ; 600 ਮੀਟਰ ਵਿੱਚ - ਆਨਿਆ ਸ਼ਰਮਾ ਨੇ ਪਹਿਲਾ, ਸ਼ਰੂਤੀ ਗਲੌਰੀਆ ਨੇ ਦੂਜਾ ਸਥਨਾ, ਜਪਸੀਰਤ ਕੌਰ ਨੇ ਤੀਜਾ ਸਥਾਨ; ਲੰਮੀ ਛਾਲ – ਦ੍ਰਿਸ਼ਟੀ ਬਿੰਦ ਨੇ ਪਹਿਲਾ, ਜਸਲੀਨ ਕੌਰ ਨੇ ਦੂਜਾ ਅਤੇ ਪ੍ਰੀਤ ਕੁਮਾਰੀ ਨੇ ਤੀਜਾ ਸਥਾਨ; ਸ਼ਾਟਪੁੱਟ - ਕਮਲਜੀਤ ਕੌਰ ਨੇ ਪਹਿਲਾ, ਮਨਸੀਰਤ ਕੌਰ ਗਰੇਵਾਲ ਨੇ ਦੂਜਾ ਅਤੇ ਰਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

4 ਬਲਾਕ ਮਾਛੀਵਾੜਾ – ਗੁਰੂ ਗੋਬਿੰਦ ਸਿੰਘ ਸਟੇਡੀਅਮ ਮਾਛੀਵਾੜਾ

ਤੀਜੇ ਦਿਨ ਦੇ ਨਤੀਜਿਆ ਵਿੱਚ ਐਥਲੈਟਿਕਸ ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰ14 ਗਰੁੱਪ ਦੇ 60 ਮੀਟਰ ਈਵੈਂਟ ਵਿੱਚ ਜਸਰਾਜ ਸਿੰਘ ਨੇ ਪਹਿਲਾ, ਸਹਿਜਪ੍ਰੀਤ ਸਿੰਘ ਨੇ ਦੂਜਾ ਅਤੇ ਸੰਦੀਪ ਸਿੰਘ ਨੇ ਤੀਜਾ ਸਥਾਨ; 600 ਮੀਟਰ ਵਿੱਚ – ਵਿਵੇਕ ਕੁਮਾਰ ਨੇ ਪਹਿਲਾ, ਹਰਮਨਪ੍ਰੀਤ ਸਿੰਘ ਨੇ ਦੂਜਾ, ਸੰਦੀਪ ਸਿੰਘ ਨੇ ਤੀਜਾ ਸਥਾਨ; ਲੰਮੀ ਛਾਲ – ਸੁਖਮਨ ਸਿੰਘ ਨੇ ਪਹਿਲਾ, ਗੁਰਬਖਸ ਸਿੰਘ ਨੇ ਦੂਜਾ ਅਤੇ ਰਾਜਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕਸ ਅੰ 14 ਲੜਕੀਆਂ ਦੇ ਮੁਕਾਬਲਿਆਂ ਵਿੱਚ – ਸ਼ਾਟਪੁੱਟ- ਜਸਕਰਨ ਕੌਰ ਨੇ ਪਹਿਲਾ, ਸ਼ਬਨਮ ਨੇ ਦੂਜਾ ਅਤੇ ਵੰਸ਼ਿਕਾ ਰਾਣਾ ਨੇ ਤੀਜਾ ਸਥਾਨ; 60 ਮੀਟਰ ਵਿੱਚ – ਪਵਨਦੀਪ ਕੌਰ ਨੇ ਪਹਿਲਾ, ਏਂਜਲਪ੍ਰੀਤ ਕੌਰ ਨੇ ਦੂਜਾ ਅਤੇ ਸੂਵੀ ਕੁਮਾਰੀ ਨੇ ਤੀਜਾ ਸਥਾਨ; 600 ਮੀਟਰ ਵਿੱਚ –ਪਵਨਦੀਪ ਕੌਰ ਨੇ ਪਹਿਲਾ, ਵੰਸ਼ਿਕਾ ਰਾਣਾ ਨੇ ਦੂਜਾ ਅਤੇ ਸੂਵੀ ਕੁਮਾਰੀ ਨੇ ਤੀਜਾ ਸਥਾਨ; ਲੰਮੀ ਛਾਲ – ਏਜਲਪ੍ਰੀਤ ਕੌਰ ਨੇ ਪਹਿਲਾ, ਜੈਸਮੀਨ ਕੌਰ ਨੇ ਦੂਜਾ ਅਤੇ ਜਸਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਵਿੱਚ 5 ਬਲਾਕ ਕੁੰਮ ਕਲਾਂ, ਡੇਹਲੋਂ, ਜਗਰਾਉਂ, ਦੋਰਾਹਾ ਅਤੇ ਸਮਰਾਲਾ ਵਿੱਚ ਮਿਤੀ 9 ਸਤੰਬਰ 2026 ਤੋਂ 11 ਸਤੰਬਰ 2026 ਤੱਕ ਖੇਡ ਮੁਕਾਬਲੇ ਕਰਵਾਏ ਜਾਣਗੇ।
08 Sep 2026 Bureau Report
Full article & comments
News image
Ludhiana

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਮੋਹਨਜੀਤ ਸ਼ੇਰੋਂ ਨਾਲ ਕੀਤੀ ਮੁਲਾਕਾਤ ।

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਸ੍ਰੀ ਹਰਜੀਤ ਸਿ… ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਸ੍ਰੀ ਹਰਜੀਤ ਸਿੰਘ ਗਰੇਵਾਲ ਨੇ ਅੱਜ ਰਾਜਿੰਦਰਾ ਹਸਪਤਾਲ, ਪਟਿਆਲਾ ਦਾ ਦੌਰਾ ਕਰਕੇ ਸਿੱਖ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਅਤੇ ਪਿੰਡ ਸ਼ੇਰੋਂ, ਜ਼ਿਲ੍ਹਾ ਸੰਗਰੂਰ ਦੇ ਵਸਨੀਕ ਸ੍ਰੀ ਮੋਹਨਜੀਤ ਸਿੰਘ ਨਾਲ ਮੁਲਾਕਾਤ ਕੀਤੀ, ਜੋ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ।

ਚੇਅਰਮੈਨ ਹਰਜੀਤ ਗਰੇਵਾਲ ਨੇ ਸ੍ਰੀ ਮੋਹਨਜੀਤ ਸਿੰਘ ਸ਼ੇਰੋਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਘਟਨਾ ਸਬੰਧੀ ਉਨ੍ਹਾਂ ਦੀ ਗੱਲ ਸੁਣੀ। ਉਨ੍ਹਾਂ ਨੇ ਕਮਿਸ਼ਨ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਅਤੇ ਘਟਨਾ ਨਾਲ ਸਬੰਧਤ ਹਾਲਾਤਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ।
ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੂੰ ਸ੍ਰੀ ਮੋਹਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਮਿਸ਼ਨ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ। ਇਹ ਸ਼ਿਕਾਇਤ 02.09.2026 ਨੂੰ ਪਿੰਡ ਸ਼ੇਰੋਂ, ਸੁਨਾਮ, ਪੰਜਾਬ ਵਿਖੇ ਹੋਏ “ਲੋਕ ਮਿਲਣੀ” ਪ੍ਰੋਗਰਾਮ ਦੌਰਾਨ ਵਾਪਰੀ ਘਟਨਾ ਨਾਲ ਸਬੰਧਤ ਹੈ।

ਸ਼ਿਕਾਇਤ ਅਨੁਸਾਰ, ਸ੍ਰੀ ਮੋਹਨਜੀਤ ਸਿੰਘ ਵੱਲੋਂ ਰਾਜ ਵਿੱਚ ਨਸ਼ਿਆਂ ਦੀ ਸਮੱਸਿਆ ਦੇ ਵਿਰੋਧ ਦੇ ਪ੍ਰਤੀਕ ਵਜੋਂ ਕਥਿਤ ਤੌਰ ’ਤੇ ਕਾਲਾ ਝੰਡਾ ਦਿਖਾਇਆ ਗਿਆ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਅਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਅਤੇ ਤਸ਼ੱਦਦ ਕੀਤਾ ਗਿਆ, ਜਿਸ ਵਿੱਚ ਸੱਟਾਂ ਮਾਰਨ ਅਤੇ ਬਿਜਲੀ ਦੇ ਝਟਕੇ ਦੇਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।

ਸ਼ਿਕਾਇਤ ਵਿੱਚ ਉਨ੍ਹਾਂ ਦੀ ਧਾਰਮਿਕ ਪਹਿਚਾਣ ਅਤੇ ਧਾਰਮਿਕ ਮਰਯਾਦਾ ਨਾਲ ਸਬੰਧਤ ਗੰਭੀਰ ਦੋਸ਼ ਵੀ ਲਗਾਏ ਗਏ ਹਨ, ਜਿਨ੍ਹਾਂ ਵਿੱਚ ਕਥਿਤ ਤੌਰ ’ਤੇ ਉਨ੍ਹਾਂ ਦਾ ਜੂੜਾ ਜ਼ਬਰਦਸਤੀ ਖੋਲ੍ਹਣਾ ਅਤੇ ਵਾਲਾਂ ਤੇ ਦਾੜ੍ਹੀ ਨੂੰ ਖਿੱਚਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਪੁਲਿਸ ਕਰਮਚਾਰੀਆਂ ਵੱਲੋਂ ਉਨ੍ਹਾਂ ਦੀ ਮਾਤਾ ਅਤੇ ਭੈਣ ਨਾਲ ਕਥਿਤ ਦੁਰਵਿਵਹਾਰ ਦੇ ਦੋਸ਼ ਵੀ ਲਗਾਏ ਗਏ ਹਨ।
ਮਾਨਯੋਗ ਚੇਅਰਮੈਨ ਨੇ ਸ੍ਰੀ ਮੋਹਨਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਘਟਨਾ ਨਾਲ ਸਬੰਧਤ ਤੱਥਾਂ ਅਤੇ ਹਾਲਾਤਾਂ ਬਾਰੇ ਜਾਣਕਾਰੀ ਲਈ।

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਵੱਲੋਂ ਇਸ ਸ਼ਿਕਾਇਤ ਦਾ ਪਹਿਲਾਂ ਹੀ ਨੋਟਿਸ ਲੈਂਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਪੱਤਰ ਲਿਖ ਕੇ 10 ਦਿਨਾਂ ਦੇ ਅੰਦਰ ਵਿਸਥਾਰਪੂਰਵਕ ਰਿਪੋਰਟ ਮੰਗੀ ਗਈ ਹੈ।
ਕਮਿਸ਼ਨ ਵੱਲੋਂ ਮਾਮਲੇ ਦੀ ਤੱਥਾਤਮਕ ਸਥਿਤੀ, ਹੁਣ ਤੱਕ ਕੀਤੀ ਗਈ ਕਾਰਵਾਈ, ਜਾਂਚ/ਕਾਰਵਾਈ ਦੀ ਮੌਜੂਦਾ ਸਥਿਤੀ ਅਤੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਸਬੰਧੀ ਹੋਰ ਲੋੜੀਂਦੀ ਜਾਣਕਾਰੀ ਮੰਗੀ ਗਈ ਹੈ।

ਪੰਜਾਬ ਪੁਲਿਸ ਵੱਲੋਂ ਪ੍ਰਾਪਤ ਰਿਪੋਰਟ ਅਤੇ ਉਪਲਬਧ ਰਿਕਾਰਡ ਦਾ ਕਮਿਸ਼ਨ ਵੱਲੋਂ ਵਿਸਥਾਰ ਨਾਲ ਅਧਿਐਨ ਕੀਤਾ ਜਾਵੇਗਾ ਅਤੇ ਕਮਿਸ਼ਨ ਆਪਣੇ ਕਾਨੂੰਨੀ ਅਧਿਕਾਰ ਖੇਤਰ ਅਨੁਸਾਰ ਅਗਲੀ ਢੁੱਕਵੀਂ ਕਾਰਵਾਈ ਬਾਰੇ ਫੈਸਲਾ ਲਵੇਗਾ।
08 Sep 2026 Staff Reporter
Full article & comments
News image
Amritsar

ਹਿਮਾਚਲ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ-ਐਡਵੋਕੇਟ ਹਰਜਿੰਦਰ ਸਿੰਘ ਧਾਮੀ ( ਬਿਓਰੋ ਰਿਪੋਰਟ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰ�… ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇੱਕ ਨਿੱਜੀ ਬੋਰਡਿੰਗ ਸਕੂਲ ਵਿੱਚ ਸਿੱਖ ਬੱਚੇ ਨਾਲ ਹੋਈ ਰੈਗਿੰਗ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਿੱਖਿਆ ਸੰਸਥਾ ਵਿੱਚ ਕਿਸੇ ਵੀ ਬੱਚੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਬੇਹੱਦ ਮੰਦਭਾਗਾ ਹੈ ਅਤੇ ਅਜਿਹੀਆਂ ਘਟਨਾਵਾਂ ਬੱਚਿਆਂ ਦੀ ਮਾਨਸਿਕ ਸਿਹਤ ਅਤੇ ਭਵਿੱਖ ਉੱਤੇ ਬੁਰਾ ਪ੍ਰਭਾਵ ਪਾ ਸਕਦੀਆਂ ਹਨ।
ਐਡਵੋਕੇਟ ਧਾਮੀ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਲਈ ਸੁਖਾਵਾਂ ਤੇ ਸਨਮਾਨਜਨਕ ਵਾਤਾਵਰਨ ਮੁਹੱਈਆ ਕਰਵਾਉਣਾ ਸਕੂਲ ਪ੍ਰਬੰਧਕਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰੈਗਿੰਗ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਅਤੇ ਸਿੱਖਿਆ ਸੰਸਥਾਵਾਂ ਨੂੰ ਇਸ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਸਾਹਮਣੇ ਆਈ ਵੀਡੀਓ ਨੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਚਿੰਤਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਇੱਜ਼ਤ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਾਰਿਆਂ ਨੂੰ ਜ਼ਿੰਮੇਵਾਰੀ ਨਾਲ ਵਿਵਹਾਰ ਕਰਨਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਰਿਵਾਰ ਵੱਲੋਂ ਕੀਤੀ ਗਈ ਸ਼ਿਕਾਇਤ ਉਪਰੰਤ ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰਨਾ ਸਵਾਗਤਯੋਗ ਹੈ, ਪਰੰਤੂ ਇਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਸਾਰੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਰੈਗਿੰਗ ਕਰਨ ਵਾਲੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਤੈਅ ਕਰਨਾ ਹੀ ਕਾਫ਼ੀ ਨਹੀਂ, ਸਗੋਂ ਇਹ ਵੀ ਜਾਂਚਿਆ ਜਾਣਾ ਚਾਹੀਦਾ ਹੈ ਕਿ ਸਕੂਲ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਲੋੜੀਂਦੇ ਕਦਮ ਕਿਉਂ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਕੂਲ ਪ੍ਰਿੰਸੀਪਲ ਵਿਰੁੱਧ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ।
ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਕਿਸੇ ਵੀ ਵਿਦਿਆਰਥੀ ਨੂੰ ਰੈਗਿੰਗ ਵਰਗੀ ਘਟੀਆ ਹਰਕਤ ਨਾਲ ਪ੍ਰੇਸ਼ਾਨ ਕਰਨਾ ਗ਼ਲਤ ਹੈ ਅਤੇ ਖ਼ਾਸ ਕਰਕੇ ਸਿੱਖ ਬੱਚਿਆਂ ਨੂੰ ਨਿਸ਼ਾਨੇ ’ਤੇ ਲੈਣਾ ਕਿਸੇ ਤਰ੍ਹਾਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਐਡਵੋਕੇਟ ਧਾਮੀ ਨੇ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਸਕੂਲ ਪ੍ਰਬੰਧਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਲਈ ਬੋਰਡਿੰਗ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਰੈਗਿੰਗ ਰੋਕਣ ਦੇ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਹਰ ਸਕੂਲ ਵਿਚ ਇਹ ਗੱਲ ਦ੍ਰਿੜ੍ਹਤਾ ਨਾਲ ਰੱਖਣ ਕਿ ਬੱਚਿਆਂ ਪ੍ਰਤੀ ਅਜਿਹਾ ਵਰਤਾਰਾ ਕਦੇ ਨਾ ਵਾਪਰੇ ਅਤੇ ਸਕੂਲ ਪ੍ਰਬੰਧਕ ਆਪਣੀ ਜ਼ੁੰਮੇਵਾਰੀ ਸੁਚੇਤ ਹੋ ਕੇ ਨਿਭਾਉਣ।
08 Sep 2026 Bureau Report
Full article & comments

Trending Now

Punjab Weather

Detecting weather…