Home /
Patiala /
ਡਾ. ਸੋਨਿੰਦਰ ਕੌਰ ਨੇ ਪਸ਼ੂ ਪਾਲਣ ਵਿਭਾਗ ‘ਚ ਪਟ…
Patiala
ਡਾ. ਸੋਨਿੰਦਰ ਕੌਰ ਨੇ ਪਸ਼ੂ ਪਾਲਣ ਵਿਭਾਗ ‘ਚ ਪਟਿਆਲਾ ਜ਼ਿਲ੍ਹੇ ਦੀ ਪਹਿਲੀ ਮਹਿਲਾ ਡਿਪਟੀ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ
Bureau Report
08 Sep 2026, 11:20 PM 1 views
0 comments
ਪਦਉਨਤ ਹੋਣ ਉਪਰੰਤ ਡਿਪਟੀ ਡਾਇਰੈਕਟਰ ਬਣੇ ਡਾ. ਸੁਨਿੰਦਰ ਕੌਰ ਨੇ ਪਸ਼ੂ ਪਾਲਣ ਵਿਭਾਗ ਦੇ ਪਟਿਆਲਾ ਜ਼ਿਲ੍ਹੇ ਦੀ ਪਹਿਲੀ ਮਹਿਲਾ ਡਿਪਟੀ ਡਾਇਰੈਕਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਾ. ਸੋਨਿੰਦਰ ਕੌਰ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਅਤੇ ਸਕੱਤਰ ਰਾਹੁਲ ਭੰਡਾਰੀ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਦੀਆਂ ਸੇਵਾਵਾਂ ਜ਼ਿਲ੍ਹੇ ਦੇ ਹਰ ਪਸ਼ੂ ਪਾਲਕ ਤੱਕ ਪਹੁੰਚਾਉਣ ਲਈ ਮਿਹਨਤ ਨਾਲ ਕੰਮ ਕਰਨਗੇ।
ਇਸ ਦੌਰਾਨ ਡਾ. ਸੋਨਿੰਦਰ ਕੌਰ ਵੱਲੋਂ ਆਪਣਾ ਅਹੁਦਾ ਸੰਭਾਲਣ ‘ਤੇ ਦਫ਼ਤਰ ਦੇ ਸਮੂਹ ਸਟਾਫ ਨੇ ਆਪਣੇ ਨਵੇਂ ਡਿਪਟੀ ਡਾਇਰੈਕਟਰ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਡੀ ਡੀ ਏ ਐਚ ਟ੍ਰੇਨਿੰਗ ਡਾ. ਪਰਮਜੀਤ ਸਿੰਘ, ਡੀ ਡੀ ਏ ਐਚ ਫਾਰਮ ਡਾ. ਚੇਤਨ ਗੁਪਤਾ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸਦਰ ਦਫ਼ਤਰ ਡਾ. ਰਾਜ ਕੁਮਾਰ ਗੁਪਤਾ ਨੇ ਡਾ. ਸੋਨਿੰਦਰ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਏਡੀਏਪੀ ਡਾ. ਰਜਨੀਕ ਭੌਰਾ, ਏਡੀ ਟਰੇਨਿੰਗ ਡਾ. ਗੁਰਜੀਤ ਸਿੰਘ ਏਡੀ ਫਾਰਮਜ਼ ਡਾ. ਦਵਿੰਦਰ ਪਾਲ ਸਿੰਘ, ਵੈਟਰਨਰੀ ਅਫ਼ਸਰ ਡਾ. ਜਤਿੰਦਰ ਸਿੰਘ ਅਤੇ ਡਾ. ਜੀਵਨ ਗੁਪਤਾ ਵੀ ਹਾਜ਼ਰ ਸਨ।
ਇਸ ਮੌਕੇ ਪੰਜਾਬ ਸਟੇਟ ਵੈਟਨਰੀ ਅਫਸਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਪ੍ਰਧਾਨ ਡਾ. ਅਰਸ਼ਦੀਪ ਕੂਨਰ ਅਤੇ ਹੋਰ ਵੈਟਨਰੀ ਅਫ਼ਸਰਾਂ ਨੇ ਵੀ ਡਾ. ਸੁਰਿੰਦਰ ਕੌਰ ਦਾ ਭਰਵਾਂ ਸਵਾਗਤ ਕਰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਜਦਕਿ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਵੀ ਡਾ. ਸੁਰਿੰਦਰ ਕੌਰ ਨੂੰ ਅਹੁਦਾ ਸੰਭਾਲਣ ‘ਤੇ ਸ਼ੁਭਕਾਮਨਾਵਾਂ ਦਿੰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਦਫਤਰ ਦੇ ਸਾਬਕਾ ਸੁਪਰਡੈਂਟ ਅਤੇ ਬੈਰਾਗੀ ਵੈਲਫੇਅਰ ਬੋਰਡ ਜ਼ਿਲਾ ਪਟਿਆਲਾ ਦੇ ਚੇਅਰਮੈਨ ਜਗਦੀਸ਼ ਸਿੰਘ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ।
Comments (0)
No comments yet — be the first to share your thoughts.